ਪੰਜਾਬ

ਪੰਜਾਬ ਰਾਜ ਭਵਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਬਦ ਕੀਰਤਨ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | July 23, 2025 09:23 PM

ਚੰਡੀਗੜ੍ਹ- ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਰਾਜ ਭਵਨ ਵਿਖੇ ਕੱਲ੍ਹ ਸ਼ਾਮ ਨੂੰ ਸ਼ਬਦ ਕੀਰਤਨ ਕਰਵਾਇਆ ਗਿਆ। ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਹ ਆਲੌਕਿਕ ਸ਼ਬਦ ਕੀਰਤਨ ਪਦਮਸ੍ਰੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਵੱਲੋਂ ਕੀਤਾ ਗਿਆ, ਜੋ ਗੁਰਬਾਣੀ ਕੀਰਤਨ ਲਈ ਵਿਸ਼ਵ ਪੱਧਰ 'ਤੇ ਜਾਣੇ ਜਾਂਦੇ ਹਨ। ਭਾਈ ਸਾਹਿਬ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਅਤੇ ਪਤਵੰਤਿਆਂ ਨੂੰ ਨਿਹਾਲ ਕਰਕੇ ਰਮਣੀਕ ਮਾਹੌਲ ਸਿਰਜਿਆ।
ਅਧਿਆਤਮਿਕ ਅਤੇ ਸ਼ਰਧਾ ਨਾਲ ਭਰੇ ਉਨ੍ਹਾਂ ਦੇ ਭਾਵਨਾਤਮਕ ਕੀਰਤਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦਰਸਾਈ ਸਮਾਜ ਪ੍ਰਤੀ ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦੀਆਂ ਸਿੱਖਿਆਵਾਂ ਨੂੰ ਜੀਵੰਤ ਕੀਤਾ। ਇਸ ਆਲੌਕਿਕ ਕੀਰਤਨ ਸਮਾਗਮ ਦੌਰਾਨ ਭਾਈ ਸਾਹਿਬ ਨੇ ਅਧਿਆਤਮਿਕ ਅਨੰਦ ਅਤੇ ਅਕਾਲਪੁਰਖ ਪ੍ਰਤੀ ਸ਼ੁਕਰਗੁਜ਼ਾਰੀ ਦਾ ਬੇਹੱਦ ਰਮਣੀਕ ਮਾਹੌਲ ਸਿਰਜਿਆ। ਹਰੇਕ ਸ਼ਬਦ ਗੁਰੂ ਸਾਹਿਬ ਦੀ ਕੁਰਬਾਨੀ, ਸ਼ਹਾਦਤ, ਸਦੀਵੀ ਸੱਚ ਦੀ ਰੌਸ਼ਨੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦਾ ਸੀ।
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ, "ਮੈਂ ਖੁਦ ਨੂੰ ਬਹੁਤ ਵਡਭਾਗਾ ਸਮਝਦਾ ਹਾਂ, ਜਿਸ ਨੂੰ ਇਸ ਪਵਿੱਤਰ ਮੌਕੇ ਇੱਕ ਸੇਵਕ ਵਜੋਂ ਸੇਵਾ ਕਰਨ ਦਾ ਮੌਕਾ ਮਿਿਲਆ ਹੈ।"
ਸਿੱਖ ਧਰਮ ਦੀ ਨਿਮਰਤਾ ਅਤੇ ਸਮਾਵੇਸ਼ੀ ਭਾਵਨਾ ਨੂੰ ਦਰਸਾਉਂਦਿਆਂ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਸ਼ਬਦ ਕੀਰਤਨ ਨੂੰ ਬੜੀ ਸ਼ਰਧਾ ਨਾਲ ਸਰਵਣ ਕੀਤਾ। ਇਸ ਅਧਿਆਤਮਿਕ ਮਾਹੌਲ ਅਤੇ ਇਤਿਹਾਸਕ ਸਾਰਥਕਤਾ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਕਿਹਾ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਜਿਸਨੂੰ ਵਾਹਿਗੁਰੂ ਨੇ ਇਸ ਪਵਿੱਤਰ ਦਿਹਾੜੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਹ ਸਰਬੱਤ ਦੇ ਭਲੇ ਦੀਆਂ ਸਰਬੋਤਮ ਪਰੰਪਰਾਵਾਂ ਵਿੱਚ ਅਧਿਆਤਮਿਕ ਪੂਰਤੀ ਦਾ ਪਲ ਹੈ।"
ਇਸ ਮੌਕੇ ਰਾਜ ਭਵਨ ਇੱਕ ਪਵਿੱਤਰ ਅਸਥਾਨ ਵਿੱਚ ਬਦਲ ਗਿਆ, ਜੋ ਵਾਹਿਗੁਰੂ ਸਿਮਰਨ ਦੀਆਂ ਬ੍ਰਹਮ ਧੁਨਾਂ ਅਤੇ ਗੁਰਬਾਣੀ ਦੇ ਗਾਇਨ ਨਾਲ ਗੂੰਜ ਉਠਿਆ। ਜਿਵੇਂ ਕਿ ਸਿੱਖ ਧਰਮ ਦੇ ਸਿਧਾਂਤ ਦਰਸਾਉਂਦੇ ਹਨ ਕਿ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ, ਨੂੰ ਕਾਇਮ ਰੱਖਦਿਆਂ ਰਾਜਪਾਲ ਨੇ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਿਆ ਅਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ। ਉਨ੍ਹਾਂ ਦੇ ਇਸ ਵਤੀਰੇ ਨੇ ਨਿਮਰਤਾ ਅਤੇ ਏਕਤਾ ਨੂੰ ਦਰਸਾਇਆ ਅਤੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ ਕਿ ਗੁਰੂ ਦੀ ਹਜ਼ੂਰੀ ਵਿੱਚ ਕੋਈ ਦਰਜਾਬੰਦੀ ਨਾ ਹੋ ਕੇ, ਸਿਰਫ ਸਾਂਝੀ ਭਾਵਨਾ ਹੁੰਦੀ ਹੈ।
ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਦੁਆਰਾ ਲਿਖੀ ਕਿਤਾਬ "ਗੁਰੂ ਤੇਗ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ" ਵੀ ਜਾਰੀ ਕੀਤੀ। ਇਹ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ।
ਪੰਜਾਬ ਦੇ ਰਾਜਪਾਲ ਨੇ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਨ੍ਹਾਂ ਦੇ ਜਥੇ ਦੇ ਮੈਂਬਰਾਂ ਅਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ, ਸੈਕਟਰ 8, ਚੰਡੀਗੜ੍ਹ ਦੇ ਪ੍ਰਧਾਨ ਐਸ.ਐਸ. ਬਹਿਲ ਅਤੇ ਗ੍ਰੰਥੀ ਸਿੰਘਾਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅਤੇ ਪਾਲਕੀ ਸਾਹਿਬ ਦੀ ਸੇਵਾ ਕੀਤੀ, ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਸ੍ਰੀ ਸੰਜੀਵ ਅਰੋੜਾ ਅਤੇ ਡਾ. ਰਵਜੋਤ ਸਿੰਘ; ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ; ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ; ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਸ੍ਰੀ ਰਾਜੀਵ ਵਰਮਾ; ਰਾਜਪਾਲ ਪੰਜਾਬ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ; ਗ੍ਰਹਿ ਸਕੱਤਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ; ਨਗਰ ਨਿਗਮ ਕਮਿਸ਼ਨਰ ਚੰਡੀਗੜ੍ਹ ਸ੍ਰੀ ਅਮਿਤ ਕੁਮਾਰ; ਪ੍ਰਧਾਨ ਯੂ.ਟੀ.ਸੀ.ਏ. ਸ੍ਰੀ ਸੰਜੇ ਟੰਡਨ; ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਅਤੇ ਰਾਜ ਭਵਨ ਦਾ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ।

Have something to say? Post your comment

 
 
 

ਪੰਜਾਬ

ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ਵਿੱਚ 11.86 ਫ਼ੀਸਦੀ ਵਾਧਾ: ਗੁਰਮੀਤ ਸਿੰਘ ਖੁੱਡੀਆਂ

ਸਿੱਖ ਸੰਸਥਾਵਾਂ, ਭਾਰਤ ਤੇ ਪੰਜਾਬ ਸਰਕਾਰਾਂ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ’ ਵਜੋਂ ਐਲਾਨਣ- ਜਥੇਦਾਰ ਗੜਗੱਜ

ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਡਿਪਟੀ ਸਪੀਕਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਕਰਵਾਉਣ ਲਈ ਵਿਸ਼ੇਸ਼ ਮੀਟਿੰਗ ਬੁਲਾਈ

ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ, 10 ਮੁਲਜ਼ਮ ਗ੍ਰਿਫ਼ਤਾਰ, 12 ਹਥਿਆਰ, 4 ਕਿਲੋ ਹੈਰੋਇਨ ਬਰਾਮਦ

ਅਸ਼ੀਰਵਾਦ ਸਕੀਮ ਤਹਿਤ 4503 ਲਾਭਪਾਤਰੀਆਂ ਲਈ 22.97 ਕਰੋੜ ਰੁਪਏ ਜਾਰੀ: ਡਾ ਬਲਜੀਤ ਕੌਰ

ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਮੈਂਬਰ 41 ਦਿਨਾਂ ਵਿੱਚ ਅੰਮ੍ਰਿਤਧਾਰੀ ਹੋਣ- ਜਥੇਦਾਰ ਗੜਗੱਜ

ਸਰਕਾਰ ਸ੍ਰੀ ਦਰਬਾਰ ਸਾਹਿਬ ਦੀ ਸੁਰਖਿਆ ਨੂੰ ਲੈ ਕੇ ਪੂਰੀ ਤਰਾਂ ਨਾਲ ਮੁਸਤੈਦ- ਮੁਖ ਮੰਤਰੀ ਭਗਵੰਤ ਮਾਨ

ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੇ ਈ-ਮੇਲ ਭੇਜਣ ਵਾਲਿਆਂ ਨੂੰ ਮਿਸਾਲੀ ਸਜ਼ਾ ਮਿਲੇਗੀ- ਮੁੱਖ ਮੰਤਰੀ ਭਗਵੰਤ ਮਾਨ

ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਟਕਰਾਅ ਵਾਲਾ ਮਾਹੌਲ ਪੈਦਾ ਨਾ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ

‘ਯੁੱਧ ਨਸ਼ਿਆਂ ਵਿਰੁੱਧ’ ਦਾ 143ਵਾਂ ਦਿਨ: 544 ਗ੍ਰਾਮ ਹੈਰੋਇਨ ਸਮੇਤ 103 ਨਸ਼ਾ ਤਸਕਰ ਗ੍ਰਿਫ਼ਤਾਰ